ਅਮਰੀਕਾ ਵਿੱਚ ਵਿਦਿਆਰਥੀਆਂ, H-1B ਧਾਰਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਕਈ ਗੈਰ-ਪ੍ਰਵਾਸੀ ਅਰਜ਼ੀਦਾਰਾਂ ਲਈ ਵਰਤੇ ਜਾਣ ਵਾਲੇ ਦੋ ਮਹੱਤਵਪੂਰਨ ਇਮੀਗ੍ਰੇਸ਼ਨ ਫਾਰਮ 15 ਸਤੰਬਰ 2026 ਤੋਂ ਬਦਲ ਰਹੇ ਹਨ। U.S. Citizenship and Immigration Services (USCIS) ਨੇ ਕਿਹਾ ਹੈ ਕਿ Form I-539 ਅਤੇ Form I-765 ਦੇ ਨਵੇਂ 09/15/26 ਐਡੀਸ਼ਨ ਉਸੇ ਤਾਰੀਖ ਤੋਂ ਲਾਗੂ ਹੋਣਗੇ ਅਤੇ ਪੁਰਾਣੇ ਸੰਸਕਰਣਾਂ ਲਈ ਕੋਈ grace period ਨਹੀਂ ਹੋਵੇਗਾ।
Form I-539 ਆਮ ਤੌਰ ’ਤੇ nonimmigrant status ਨੂੰ ਵਧਾਉਣ ਜਾਂ ਬਦਲਣ ਲਈ ਵਰਤਿਆ ਜਾਂਦਾ ਹੈ, ਜਦਕਿ Form I-765 employment authorization ਲਈ ਅਰਜ਼ੀ ਦਾ ਫਾਰਮ ਹੈ। ਇਹ ਬਦਲਾਅ ਖਾਸ ਤੌਰ ’ਤੇ ਉਹਨਾਂ ਲੋਕਾਂ ਲਈ ਮਹੱਤਵਪੂਰਨ ਹੈ ਜੋ F, J, M ਜਾਂ ਹੋਰ nonimmigrant categories ਨਾਲ ਜੁੜੇ status ਜਾਂ work authorization ਮਾਮਲਿਆਂ ਵਿੱਚ ਅਰਜ਼ੀ ਦੇ ਰਹੇ ਹਨ। H-1B visa holders ਦੇ ਕੁਝ dependants ਵੀ I-539 ਦੀ ਵਰਤੋਂ ਕਰਦੇ ਹਨ।
USCIS ਮੁਤਾਬਕ Form I-539 ਦਾ 08/28/24 ਐਡੀਸ਼ਨ ਅਤੇ Form I-765 ਦਾ 08/21/25 ਐਡੀਸ਼ਨ 15 ਸਤੰਬਰ ਤੋਂ ਪਹਿਲਾਂ postmark ਜਾਂ electronically submit ਹੋਣ ’ਤੇ ਸਵੀਕਾਰ ਕੀਤੇ ਜਾ ਸਕਦੇ ਹਨ। ਪਰ 15 ਸਤੰਬਰ ਜਾਂ ਉਸ ਤੋਂ ਬਾਅਦ ਇਹ ਪੁਰਾਣੇ ਐਡੀਸ਼ਨ ਰੱਦ ਕੀਤੇ ਜਾਣਗੇ। ਇਸੇ ਤਰ੍ਹਾਂ ਨਵੇਂ 09/15/26 ਐਡੀਸ਼ਨ 15 ਸਤੰਬਰ ਤੋਂ ਪਹਿਲਾਂ ਦਾਖ਼ਲ ਨਹੀਂ ਕਰਨੇ, ਕਿਉਂਕਿ USCIS ਉਨ੍ਹਾਂ ਨੂੰ ਉਸ ਤਾਰੀਖ ਤੋਂ ਪਹਿਲਾਂ ਸਵੀਕਾਰ ਨਹੀਂ ਕਰੇਗਾ।
ਏਜੰਸੀ ਨੇ ਕਿਹਾ ਹੈ ਕਿ ਨਵੇਂ ਫਾਰਮ ਹਾਲ ਹੀ ਵਿੱਚ ਲਾਗੂ ਕੀਤੇ ਗਏ fixed admission period ਅਤੇ extension procedure ਨਾਲ ਮੇਲ ਖਾਣ ਲਈ ਤਿਆਰ ਕੀਤੇ ਗਏ ਹਨ। ਇਸ ਕਰਕੇ ਇਸ ਵਾਰ transition window ਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਭਾਰਤੀ ਮੂਲ ਦੇ ਵਿਦਿਆਰਥੀਆਂ, H-1B ਪਰਿਵਾਰਾਂ ਅਤੇ ਹੋਰ ਅਰਜ਼ੀਦਾਰਾਂ ਲਈ ਸਭ ਤੋਂ ਮਹੱਤਵਪੂਰਨ ਗੱਲ filing date ਹੈ। ਜੇ ਕਿਸੇ ਦੀ ਅਰਜ਼ੀ ਸਤੰਬਰ ਦੇ ਮੱਧ ਵਿੱਚ ਜਾਣੀ ਹੈ ਤਾਂ ਫਾਰਮ ਦਾ edition date ਧਿਆਨ ਨਾਲ ਦੇਖਣਾ ਲਾਜ਼ਮੀ ਹੋਵੇਗਾ। ਗਲਤ ਐਡੀਸ਼ਨ ਵਰਤਣ ਨਾਲ application reject ਹੋ ਸਕਦੀ ਹੈ ਅਤੇ ਪ੍ਰਕਿਰਿਆ ਵਿੱਚ ਦੇਰੀ ਪੈ ਸਕਦੀ ਹੈ।
USCIS ਨੇ ਨਵੇਂ ਫਾਰਮਾਂ ਦੇ preview versions ਅਤੇ instructions ਪਹਿਲਾਂ ਹੀ ਉਪਲਬਧ ਕਰਵਾਏ ਹਨ, ਤਾਂ ਜੋ ਅਰਜ਼ੀਦਾਰ ਅਤੇ immigration professionals ਤਬਦੀਲੀ ਲਈ ਤਿਆਰੀ ਕਰ ਸਕਣ। ਅਰਜ਼ੀ ਭਰਨ ਵਾਲਿਆਂ ਨੂੰ filing ਤੋਂ ਪਹਿਲਾਂ USCIS ਦੀ ਅਧਿਕਾਰਿਕ form page ’ਤੇ edition date ਅਤੇ instructions ਦੀ ਤਾਜ਼ਾ ਜਾਣਕਾਰੀ ਚੈੱਕ ਕਰਨੀ ਚਾਹੀਦੀ ਹੈ।
